Friday, 18 January 2013

Posted by Money |
੦ ਕਾਸ਼! ਇਹੋ ਜਿਹਾ ਸਿਦਕ ਸਾਨੂੰ ਵੀ ਗੁਰੂ ਬਖਸ਼ੇ ..
ਗੱਲ ਕੋਈ 7-8 ਸਾਲ ਪੁਰਾਣੀ ਐ.. ਮੇਰਾ ਇੱਕ
ਗੁਰਸਿੱਖ
ਦੋਸਤਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ
ਪੜ੍ਹਨ ਗਿਆ ..ਕਲਾਸ ਸ਼ੁਰੂ ਹੋਈ .. ਪ੍ਰੋਫੈਸਰ
ਸਾਹਿਬ ਆਏ .. ਪਹਿਲਾ ਦਿਨ ਸੀ . . ਸੋ ਸਾਰੇ
ਵਿਦਿਆਰਥੀ ਇੰਟਰੋਡਕਸ਼ਨ ਯਾਨੀ ਜਾਣ ਪਛਾਣ ਸ਼ੁਰੂ
ਹੋਈ..ਪਹਿਲੀ ਕਤਾਰ ਚ ਬੈਠੀ ਕੁੜੀ ਉੱਠੀ ਤੇ ਬੜੇ
ਮਾਣ ਨਾਲ ਦੱਸਣ ਲੱਗੀ.. ਮਾਈ ਨੇਮ ਇਸ
ਸ਼ਵਾਨੀ ਸ਼ਰਮਾ ਡਾਟਰ ਔਫ ਐਸ ਐਸ ਪੀ ਰਾਕੇਸ਼
ਸ਼ਰਮਾ, ਫਿਰ ਦੂਸਰੀ ਉੱਠੀ. ਕਹਿਣ ਲੱਗੀ.. ਮਾਈ
ਨੇਮ ਇਜ ਸ਼ਰੁੱਤੀ ਠਾਕੁਰ ਡਾਟਰ ਔਫ ਪੀਸੀ ਐਸ
ਔਫੀਸਰ ਵੀਰੇਂਦਰ ਠਾਕੁਰ, ਫਿਰ ਇੱਕਮੁੰਡਾ ਉੱਠਿਆ
ਕਹਿਣ ਲੱਗਾ.. ਮਾਈ ਨੇਮ ਇਜ ਸੁਰਿੰਦਰ ਸਿੰਘ ਸਨ
ਔਫ ਡੀ.ਐਸ.ਪੀ ਪਰਮਜੀਤਸਿੰਘ..ਇਸੇ ਤਰਾਂ ਸਭ ਨੇ
ਆਪਣੀ ਜਾਣ ਪਛਾਣ ਆਪਣੇ ਪਿਤਾ ਦੇ ਅਹੁਦੇਨੂੰ
ਖਾਸ ਅੰਦਾਜ਼ ਵਿੱਚ ਦੱਸ ਕੇ ਮਾਣ ਮਹਿਸੂਸ ਕੀਤਾ .. ਤੇ
ਪ੍ਰੋਫੈਸਰ ਨੇ ਵੀ ਸਿਰ ਹਾਂ ਵਿੱਚ ਹਿਲਾਕੇ
ਮੁਸਕਰਾ ਕੇ ਜਵਾਬ ਦਿੱਤਾ.. ਮੇਰਾ ਦੋਸਤ ਬੈਠਾ ਸੋਚ
ਰਿਹਾ ਸੀ ਕਿ ਉਹ ਕੀ ਦੱਸੇ? ਉਸਦਾ ਬਾਪੂ
ਤਾਂ ਖੇਤੀ ਕਰਦਾ ਸੀ...... ਪਰ ਜਦ ਉਸ
ਦੀ ਵਾਰੀ ਆਈ ਤਾਂ ਉਹ ਖੜ੍ਹਾ ਹੋਇਆ ਤੇ ਹੱਥ ਜੋੜ
ਕੇ ਪੰਜਾਬੀ ਵਿੱਚ ਬੜੇਮਾਣ ਨਾਲ ਬੋਲਿਆ... ਸਰ
ਮੇਰਾ ਨਾਮ ਸ. ਹਰਵਿੰਦਰ ਸਿੰਘ ਪਿਤਾ ਦਾ ਨਾਮ
ਸ਼੍ਰੀ ਗੁਰੂ ਗੋਬਿੰਦ ਸਿੰਘਜੀ ਵਾਲੀ-ਏ-ਦੋ ਜਹਾਨ...
ਸਾਰੀ ਕਲਾਸ ਇੱਕਦਮ ਹੈਰਾਨ ਹੋ ਗਈ ਤੇ ਉਸਦੇ
ਮੂੰਹ ਵੱਲ ਤੱਕਣ ਲੱਗੀ.. ਪ੍ਰੋਫੈਸਰ ਖੁਸ਼ ਹੋ ਕੇ ਆਪ
ਚੱਲ ਕੇ ਉਸ ਕੋਲ ਆਇਆ ਤੇ ਜੱਫੀ ਪਾ ਕੇ
ਥਾਪੜਾ ਦਿੱਤਾ ..ਕਹਿਣ ਲੱਗਾ.. ਵਾਹ ਉਏ ਗੁਰੂ ਦਿਆ
ਪੁੱਤਾ....ਸਦਕੇ ਜਾਵਾਂ...
ਡੀ.ਐਸ.ਪੀ ਜਾਂ ਐਸ.ਐਸ.ਪੀ ਦਾ ਤਾਂ ਮੁਲਕ ਦੇ ਕਿਸੇ
ਲਿਮਟਿਡ ਏਰੀਏ ਵਿੱਚ ਹੁਕਮ ਚੱਲਦਾ ਹੋਵੇਗਾ.. ਪਰ
ਤੇਰੇ ਬਾਪੂ ਦਾ ਤਾਂ ਦੋਹਾਂ ਜਹਾਂਨਾਂ ਉੱਤੇ ਹੁਕਮ
ਚੱਲਦਾ ਹੈ.. ਤੈਨੂੰ ਤੇ ਤੇਰੇਬਾਪੂ ਨੂੰ ਸਲਾਮ.... ਜਦੋਂ ਮੇਰੇ
ਗੁਰਸਿੱਖ ਦੋਸਤ ਨੇ ਮੈਨੂੰਇਹ ਗੱਲ ਸੁਣਾਈ
ਤਾਂ ਮੇਰੀਆਂ ਅੱਖਾਂ ਚ ਪਾਣੀ ਆ ਗਿਆ ਮੈਂ ਆਪਣੇ
ਦੋਸਤ ਨੂੰ ਘੁੱਟ ਕੇ ਗਲਵੱਕੜੀ ਵਿੱਚ ਲੈਲਿਆ
ਤੇ ਵੈਰਾਗ ਨਾਲ ਅੰਦਰੋਂ ਬਾਹਰੋਂ ਭਰ
ਗਿਆ............ ...... ੦

0 comments:

Post a Comment